ਸਿਆਹੀ ਦੇ ਦਾਗ (ਕਹਾਣੀ)

ਸਿਆਹੀ ਦੇ ਦਾਗ
ਸਿਆਹੀ ਦੇ ਦਾਗ ਹੁਣ ਮੇਰੇ ਬਿਸਤਰੇ ਨੂੰ ਆਣ ਲੱਗੇ ਨੇ। ਤੇ ਮੇਰੇ ਸਬਦਾਂ ਦਾ ਤੇਜ ਹੁਣ ਕਾਗਜ ਤੋ ਸਹਾਰ ਨਹੀ ਹੁੰਦਾ । ਭੀੜ ਦੀਆਂ ਸਭਾਵਾਂ ਹੋ ਰਹੀਆ ਨੇ ਤੇ ਮੇਰੇ ਬੋਲਾ ਨੂੰ ਸਜਾਂ ਏ ਮੌਤ਼ ਦਾ ਐਲਾਨ ਹੋ ਰਿਹਾ ਏ, ਤੇ ਮੈ ਪਾਗਲ ਕਲਮ ਦੇ ਆਸਰੇ ਸਮਸ਼ੀਰਾਂ ਦਾ ਟਾਂਕਰਾ ਕਰਨ ਦੀਆ ਵਿਉਤਾ ਘੜ ਰਿਹਾ ਹਾ। ਜਾਹਿਰ ਹੈ ਕਿ ਕੋਈ ਮੈਨੂੰ ਜਾਹਿਲ, ਹੰਕਾਰੇ ਹੋਏ ਦੀ ਉਪਾਧੀ ਨਾਲ ਵੀ ਕਿਸੇ ਸਟੇਜ਼ ਤੇ ਚੜ੍ਹਾਂ ਕੇ ਮੈਨੂੰ ਸਨਮਾਨਿਤ ਜਰੂਰ ਕਰੇਗਾ। ਤੇ ਮੈ ਉਹ ਸਨਸਮਾਨ ਹੱਸਦਿਆ-ਹੱਸਦਿਆ ਭੀੜ ਵਿੱਚ ਸੱਚਾ ਹੋਣ ਦੀ ਖਾਤਿਰ ਸਵੀਕਾਰ ਵੀ ਕਰਾਗਾ। ਪਰ ਕੀ ਉਹ ਗੱਲ ਨਹੀ ਹੋਵੇਗੀ ਕਿ,
ਅੰਨ੍ਹਿਆ ਦੀ ਮੰਡੀ ਵਿੱਚ 
ਅੰਨ੍ਹੇ ਵਪਾਰੀਆਂ  ਨੇ 
ਭੇਡਾ ਦੀ ਕੀਂਮਤ ਅੰਬਰ ਦੱਸੀ ਏ
ਰੱਬ ਖੈਰ ਕਰੇ
ਚਲੋ ਖੈਰ ਕੋਈ ਗੱਲ ਨਹੀ । ਇਹ ਸਭ ਤਾ ਹੁੰਦਾ ਹੀ ਰਹਿੰਦਾ ਹੈ।ਇਸ ਵਕਤ ਰਾਤ ਦੇ ਕਰੀਬ 11.20 ਦਾ ਸਮਾਂ ਹੋ ਚੁੱਕਾ ਹੈ । ਤੇ ਉੱਲੂਆ ਦੀ ਬਰਾਦਰੀ ਵਿੱਚ ਮੇਰਾ ਨਾਮ ਵੀ ਸਾਮਿਲ ਕੀਤਾ ਜਾ ਸਕਦਾ ਹੈ। ਇਸ ਵਕਤ ਸਭ ਕੁਝ ਬਹੁਤ ਸਾਂਤ ਹੈ । ਕਿਸੇ ਲਈ ਉੱਲੂ ਬਣ ਮੈ ਕੁਦਰਤ ਦੀ ਸਾਂਤੀ ਦਾ ਅਨੰਦ ਲੈ ਰਿਹਾ ਹਾ। ਪਰ ਮੇਰੀ ਇਹ ਸਾਂਤੀ ਸਾਡੇ ਘਰ ਦੇ ਦਰਵਾਜੇ ਦੇ ਸਾਹਵੇ ਕੁਝ ਕੁੱਤੇ ਇੱਕ ਨਿੱਕੇ ਜਿਹੇ ਕਤੂਰੇ ਨੂੰ ਰੋਲ ਕੇ ਭੰਗ ਕਰ ਰਹੇ ਹਨ। ਉਸ ਕਤੂਰੇ ਦੀਆ ਪੀੜਾਂ ਭਰੀਆ ਚੀਕਾਂ ਮੈਨੂੰ ਸੁਣਾਈ ਦੇ ਰਹੀਆ ਨੇ । ਪਰ ਮੈਨੂੰ ਇਹ ਸਭ ਸੁਣ ਕੇ ਹੁਣ ਕੋਈ ਘਬਰਾਹਟ ਨਹੀ ਹੋ ਰਹੀ  ਜਿਵੇ ਬਚਪਨ ਵਿੱਚ ਹੋਇਆ ਕਰਦੀ ਸੀ। ਇਹ ਸਭ ਕੁੱਤੇ ਜੋ ਇਸ ਨਿੱਕੇ ਜਿਹੇ ਕਤੂਰੇ ਨੂੰ ਰੋਲ ਰਹੇ ਨੇ। ਉਹ ਸਭ ਮੇਰੇ ਭੇਤੀ ਨੇ ,ਮੈ ਵੀ ਇੰਨ੍ਹਾਂ ਤੋ ਅਣਜਾਣ ਨਹੀ ਹਾ । ਲੰਘਦਿਆ ਆਉਦਿਆ ਮੈ ਵੀ ਕਈ ਵਾਰ ਇੰਨ੍ਹਾਂ ਨਾਲ ਦੁਆਂ ਸਲਾਮ ਕੀਤੀ ਹੈ। ਮੈਨੂੰ ਤਾ ਇੰਨ੍ਹਾਂ ਵਿੱਚ ਉਦੋ ਕੋਈ ਖੰਖਾਰੂਪਣ ਨਜ਼ਰ ਨਹੀ ਸੀ ਆਇਆ।ਪਤਾ ਨਹੀ ਕਿਉ ਹੁਣ ਇਸ ਨੰਨ੍ਹੀ ਜਾਣ ਦਾ ਆਪਦੇ ਇਲਾਕੇ ਵਿੱਚ ਆਜ਼ਾਦ ਘੁੰਮਣਾ ਇੰਨਾ ਨੂੰ ਬਰਦਾਸ਼ਤ ਨਹੀ ਹੋਇਆ। ਸ਼ਾਇਦ ਇਹ ਵੀ ਸਾਡੀ ਤਰ੍ਹਾਂ ਆਪਣੇ ਇਲਾਕਿਆ ਦੀ ਰਾਖੀ ਕਰਨ ਦਾ ਹੁਨਰ ਸਿੱਖ ਰਹੇ ਨੇ । ਜਿਸ ਤਰ੍ਹਾਂ ਸਾਨੂੰ ਸਾਡੇ ਇਲਾਕਿਆ ਵਿੱਚ ਕਿਸੇ ਤਰ੍ਹਾਂ ਦੀ ਆਜ਼ਾਦ ਹਵਾ ਬਰਦਾਸ਼ਤ ਨਹੀ ਹੁੰਦੀ । ਸ਼ਾਇਦ ਇੰਨ੍ਹਾਂ ਦਾ ਵੀ ਇਸ ਬਾਰੇ ਨਜ਼ਰੀਆਂ ਸਾਡੀ ਹੀ ਤਰ੍ਹਾਂ ਦਾ ਹੋਵੇ। ਮੈਨੂੰ ਤਾ ਲੱਗਦਾ ਹੈ ਕਿ ਇਹ ਵੀ ਹੁਣ ਸਾਡੀ ਤਰ੍ਹਾਂ ਬਣਨਾ ਸਿੱਖ ਰਹੇ ਨੇ।ਸਿੱਖ ਰਹੇ ਨੇ ਇਸ ਵਿੱਚ ਤਾ ਕੋਈ ਹਰਜ਼ ਨਹੀ । ਵਿਕਾਸ਼ ਕਰਨਾ ਹਰ ਪ੍ਰਜਾਤੀ ਦਾ ਮੂਲ ਅਧਿਕਾਰ ਹੈ।ਹਰਜ਼ ਤਾ ਇਹ ਹੋਵੇਗਾ ਜਦ ਇਹ ਸਾਡੇ ਵਰਗੇ ਬਣ ਜਾਣਗੇ । ਫਿਰ ਉਸ ਸਮੇਂ ਦੀ ਤਸਵੀਰ ਮੇਰੇ ਜਹਿਨ ਅੰਦਰ ਆ ਰਹੀ ਏ। ਹੁਣ ਮੈ ਸੋਚ ਰਿਹਾ ਹਾ ਕਿ ਇੰਨ੍ਹਾਂ ਦੀ ਕਿਹੜੀ ਟੋਲੀ ਹਿੰਦੋਸਤਾਨ ਬਣੇਗੀ ,ਕਿਹੜੀ ਪਾਕਿਸਤਾਨ, ਕਿਹੜੀ ਚੀਨ ਤੇ ਕਿਹੜੀ ਅਮਰੀਕਾਂ ਬਣੂਗੀ ।ਇੰਨ੍ਹਾਂ ਦੀਆਂ ਆਵਾਜ਼ਾ ਨੇ ਤਾ ਮੈਨੂੰ ਸੋਚੀ ਹੀ ਪਾ ਦਿੱਤਾ ਏ। ਮੈਨੂੰ ਲੱਗਦਾ ਵਾ ਕਿ ਮੁਨਸੀ ਦਾ ਭੂਰਾਂ ਜਿਹਾ ਕੁੱਤਾ ਜਿਹੜਾ ਲੰਘਦਿਆ ਆਉਦਿਆ ਹਰ ਕੁੱਤੇ ਨਾਲ ਹੀ ਪੰਗਾ ਲੈਦਾ ਰਹਿੰਦਾ ਵਾ। ਉਹ ਜਰੂਰ ਅਮਰੀਕਾਂ ਬਣਾਉਗਾ। ਕਾਲਾ ਕੁੱਤਾ ਹੋਵੇ ਨਾ ਹੋਵੇ ਜਰੂਰ ਹੀ ਚੀਨ ਬਣਾਵੇਗਾ ਕਿਉਕਿ ਚਿਚੜੀਟਾਂ ਛੇੜਨ ਵਿੱਚ ਉਸ ਦਾ ਹੋਰ ਕੋਈ ਮੁਕਾਬਲਾ ਨਹੀ ਕਰ ਸਕਦਾ । ਤੇ ਜਿਹੜੇ ਆਹ ਕੰਮਜੋਰ ਜਿਹੇ ਸਰੀਫ਼ ਕੁੱਤੇ ਨੇ ਉਹ ਜਰੂਰ ਹਿੰਦੋਸਤਾਨ ਤੇ ਪਾਕਿਸਤਾਨ ਹੋਣਗੇ। ਪਤਾ ਨਹੀ ਹੁਣ ਕਾਲੀ ਕੁੱਤੀ ਮੇਰੇ ਜਹਿਨ ਵਿੱਚ  ਕਿਉ ਆ ਰਹੀ ਹੈ। ਉਹ ਹੋਵੇ ਨਾ ਹੋਵੇ ਜਰੂਰ ਜਨਤਾ ਬਣੂਗੀ । ਜਿਸ ਨੂੰ ਮੁਸਕੀ ਹੋਈ ਨੂੰ ਇਹ ਸਾਰੇ ਹੀ ਰਲ ਕੇ ਭੋਗਦੇ ਨੇ ਤੇ ਫਿਰ ਇਸੇ ਦੀਆ ਹੀ ਪੀੜਾਂ ਵਿੱਚੋ ਨਵੀਆਂ ਪੀੜਾਂ ਦਾ ਜਨਮ ਹੋ ਜਾਦਾ ਏ। ਹੁਣ ਮੈਨੂੰ ਇਹ ਲੱਗਣ ਲੱਗ ਪਿਆ ਵਾ ਕਿ ਜਿਹੜਾ ਨਿੱਕਾ ਜਿਹਾ ਕਤੂਰਾਂ ਇਹ ਕੁੱਤੇ ਰਲ ਕੇ ਰੋਲ ਰਹੇ ਨੇ ਉਹ ਕਾਲੀ ਕੁੱਤੀ ਦੀ ਕੁੱਖੋ ਹੀ ਜਿੰਮਿਆ ੲੇ ਤੇ ਮੈਨੂੰ ਲਗਦਾ ਏ ਕਿ ਉਸ ਨੂੰ ਹੱਕ ਕਹਿ ਕੇ ਬਲਾਉਣਾ ਹੀ ਸਹੀ ਹੋਵੇਗਾ। ਕਿਉਕੀ ਜਿਵੇ ਇਹ ਇੱਕ ਦੂਜੇ ਦੇ ਵੈਂਰੀ ਕੁੱਤੇ ਰਲ ਕੇ ਉਸ ਨੂੰ ਰੋਲ ਰਹੇ ਨੇ । ਹੋਵੇ ਨਾ ਹੋਵੇ ਉਹ ਜਰੂਰ ਹੱਕ ਹੀ ਹੋਵੇਗਾ। 
ਹੁਣ ਮੈਨੂੰ ਪਰਲੀ ਗਲੀ ਵਿੱਚੋ ਵੀ ਕੁੱਤਿਆ ਦੇ ਭੌਕਣ ਦੀ ਆਵਾਜ਼ਾਂ ਆ ਰਹੀਆ ਨੇ ।ਮੈਨੂੰ ਲਗਦਾ ਉਹ ਵੀ ਆਪਣੇ ਇਲਾਕੇ ਨੁੰ ਕਿਸੇ ਨਾਮ ਦੇ ਰੰਗ ਵਿੱਚ ਰੰਗਣ ਲਈ ਸੰਘਰਸ਼ ਕਰ ਰਹੇ ਨੇ। ਹੁਣ ਮੈਨੂੰ ਹਰ ਤਰਫ਼ੋ ਹੀ ਇਹੀ ਹੀ ਆਵਾਜ਼ਾਂ ਆ ਰਹੀਆ ਨੇ। 
ਮਾਫ਼ ਕਰਨਾ ਮੈ ਤਾ ਹਾਲੇ ਹੋਰ ਵੀ ਕਈ ਗੱਲਾਂ ਕਰਨੀਆ ਸਨ। ਪਰ ਮੰਮੀ ਹੁਣ ਮੈਨੂੰ ਬੁੜਬੜਾਉਦੇ ਨੂੰ ਸੁਣ ਬੜੇ ਹੀ ਗੁੱਸੇ ਭਰੇ ਲਹਿਜੇ ਵਿੱਚ ਕਹਿ ਰਹੀ ਹੈ। ਕਿ ਨਾ ਦਿਨੇ ਚੈਨ ਇੰਨ੍ਹਾਂ ਨੂੰ ਰਾਤ ਨੂੰ ਟਿਕਦੇ ਨੇ । ਸਿਖਰ ਦੁਪਹਿਰੇ ਸਾਰੇ ਪਾਸੇ ਚੁੱਪ ਛਾਈ ਹੋਈ ਏ ਤੂੰ ਆਪਣੀਆ ਹੀ ਅਵਲੀਆ ਟਵਲੀਆ ਮਾਰੀ ਜਾ ਰਿਹਾ ਏ। ਟਿਕ ਜਾ ਦੋ ਘੜੀਆਂ।
ਫਿਰ ਮੈਨੂੰ ਮੁਨਸੀ ਦੀ ਕਹੀ ਗੱਲ ਯਾਦ ਆ ਗਈ ਕਿ
 ਅਖੇ ਗੱਲ ਕਰਨੀ ਆਉਦੀ ਨੀ ,
 ਤੇ ਮਾਮਾ-ਮਾਮਾ ਪੂਤਰ ਲੈ ਦੇ
ਹਰਮਨ

Comments

Popular posts from this blog