Posts

ਕਹਾਣੀਆ

ਸਿਆਹੀ ਦੇ ਦਾਗ (ਕਹਾਣੀ)

ਸਿਆਹੀ ਦੇ ਦਾਗ ਸਿਆਹੀ ਦੇ ਦਾਗ ਹੁਣ ਮੇਰੇ ਬਿਸਤਰੇ ਨੂੰ ਆਣ ਲੱਗੇ ਨੇ। ਤੇ ਮੇਰੇ ਸਬਦਾਂ ਦਾ ਤੇਜ ਹੁਣ ਕਾਗਜ ਤੋ ਸਹਾਰ ਨਹੀ ਹੁੰਦਾ । ਭੀੜ ਦੀਆਂ ਸਭਾਵਾਂ ਹੋ ਰਹੀਆ ਨੇ ਤੇ ਮੇਰੇ ਬੋਲਾ ਨੂੰ ਸਜਾਂ ਏ ਮੌਤ਼ ਦਾ ਐਲਾਨ ਹੋ ਰਿਹਾ ਏ, ਤੇ ਮੈ ਪਾਗਲ ਕਲਮ ਦੇ ਆਸਰੇ ਸਮਸ਼ੀਰਾਂ ਦਾ ਟਾਂਕਰਾ ਕਰਨ ਦੀਆ ਵਿਉਤਾ ਘੜ ਰਿਹਾ ਹਾ। ਜਾਹਿਰ ਹੈ ਕਿ ਕੋਈ ਮੈਨੂੰ ਜਾਹਿਲ, ਹੰਕਾਰੇ ਹੋਏ ਦੀ ਉਪਾਧੀ ਨਾਲ ਵੀ ਕਿਸੇ ਸਟੇਜ਼ ਤੇ ਚੜ੍ਹਾਂ ਕੇ ਮੈਨੂੰ ਸਨਮਾਨਿਤ ਜਰੂਰ ਕਰੇਗਾ। ਤੇ ਮੈ ਉਹ ਸਨਸਮਾਨ ਹੱਸਦਿਆ-ਹੱਸਦਿਆ ਭੀੜ ਵਿੱਚ ਸੱਚਾ ਹੋਣ ਦੀ ਖਾਤਿਰ ਸਵੀਕਾਰ ਵੀ ਕਰਾਗਾ। ਪਰ ਕੀ ਉਹ ਗੱਲ ਨਹੀ ਹੋਵੇਗੀ ਕਿ, ਅੰਨ੍ਹਿਆ ਦੀ ਮੰਡੀ ਵਿੱਚ  ਅੰਨ੍ਹੇ ਵਪਾਰੀਆਂ  ਨੇ  ਭੇਡਾ ਦੀ ਕੀਂਮਤ ਅੰਬਰ ਦੱਸੀ ਏ ਰੱਬ ਖੈਰ ਕਰੇ ਚਲੋ ਖੈਰ ਕੋਈ ਗੱਲ ਨਹੀ । ਇਹ ਸਭ ਤਾ ਹੁੰਦਾ ਹੀ ਰਹਿੰਦਾ ਹੈ।ਇਸ ਵਕਤ ਰਾਤ ਦੇ ਕਰੀਬ 11.20 ਦਾ ਸਮਾਂ ਹੋ ਚੁੱਕਾ ਹੈ । ਤੇ ਉੱਲੂਆ ਦੀ ਬਰਾਦਰੀ ਵਿੱਚ ਮੇਰਾ ਨਾਮ ਵੀ ਸਾਮਿਲ ਕੀਤਾ ਜਾ ਸਕਦਾ ਹੈ। ਇਸ ਵਕਤ ਸਭ ਕੁਝ ਬਹੁਤ ਸਾਂਤ ਹੈ । ਕਿਸੇ ਲਈ ਉੱਲੂ ਬਣ ਮੈ ਕੁਦਰਤ ਦੀ ਸਾਂਤੀ ਦਾ ਅਨੰਦ ਲੈ ਰਿਹਾ ਹਾ। ਪਰ ਮੇਰੀ ਇਹ ਸਾਂਤੀ ਸਾਡੇ ਘਰ ਦੇ ਦਰਵਾਜੇ ਦੇ ਸਾਹਵੇ ਕੁਝ ਕੁੱਤੇ ਇੱਕ ਨਿੱਕੇ ਜਿਹੇ ਕਤੂਰੇ ਨੂੰ ਰੋਲ ਕੇ ਭੰਗ ਕਰ ਰਹੇ ਹਨ। ਉਸ ਕਤੂਰੇ ਦੀਆ ਪੀੜਾਂ ਭਰੀਆ ਚੀਕਾਂ ਮੈਨੂੰ ਸੁਣਾਈ ਦੇ ਰਹੀਆ ਨੇ । ਪਰ ਮੈਨੂੰ ਇਹ ਸਭ ਸੁਣ ਕੇ ਹੁਣ ਕੋਈ ਘਬਰਾਹਟ ਨਹ...
ਬਹਿਸ ਸਮੇਂ ਦੀ ਸੁਰੂਆਤ ਦੇ ਤਰੁੰਤ ਬਾਅਦ ਹੀ ਇਸ ਸ੍ਰਿਸਟੀ ਨੂੰ ਸਾਜਣ ਲਈ ਕੁਝ ਸਕਤੀਆ ਦੀ ਇੱਕ ਮੀਟਿੰਗ ਹੋਈ। ਉਸੇ ਹੀ ਮੀਟਿੰਗ ਵਿੱਚ ਸਿਆਣਪ ਅਤੇ ਮੂਰਖਤਾ ਨੂੰ ਵੀ ਉਚੇਚੇ ਤੌਰ ਤੇ ਸੱਦਾ ਦਿੱਤਾ ਗਿਆ। ਮੀਟਿੰਗ ਵਿੱਚ ਜਦੋ ਇੰਨ੍ਹਾਂ ਦੋਹਾ ਦਾ ਸਾਹਮਣਾ ਹੋਇਆ ਤਾ ਇੰਨ੍ਹਾਂ ਦੋਹਾ ਵਿੱਚ ਇਹ ਬਹਿਸ ਛਿੜ ਪਈ ਕਿ ਸ੍ਰਿਸਟੀ ਦੀ ਸਾਜਣਾਂ ਵਿੱਚ ਅਹਿਮੀਅਤ ਕਿਸ ਦੀ ਵਧੇਰੇ ਹੋਣੀ ਚਾਹੀਦੀ ਹੈ। ਸਿਆਪਣ ਨੇ ਸਿਆਣਾ ਜਵਾਬ ਦਿੰਦਿਆ ਕਿਹਾ ਕਿ ਹਰ ਉਹ ਫੈਸਲਾ ਇਸ ਸ੍ਰਿਸਟੀ ਦੀ ਸਾਜਣਾ ਸੁਚੱਜੇ ਢੰਗ ਨਾਲ ਕਰੇਗਾ । ਜਿਸ ਨੂੰ ਲੈਣ ਵਿੱਚ ਸਿਆਣਪ ਵਰਤੀ ਜਾਵੇਗੀ।  ਸਿਆਣਪ ਦਾ ਇਹ ਵਿਚਾਰ ਸੁਣ ਮੂਰਖਤਾਂ ਨੇ ਕਿਹਾ ਕਿ ਸਿਆਣਪ ਸ੍ਰਿਸਟੀ ਨੂੰ ਤੋਲ-ਮੋਲ ਦੀਆ ਜੰਜੀਰਾ ਵਿੱਚ ਜਕੜ ਕੇ ਸਾਜਣਾ ਚਾਹੁੰਦੀ ਹੈ। ਮੂਰਖਤਾਂ ਵਿੱਚੋ ਹੀ ਨਵੇ ਵਿਚਾਰ ਉਪਜਦੇ ਨੇ ਜੋੋ ਕਿ ਇਸ ਸ੍ਰਿਸਟੀ ਨੂੰ ਸਹੀ ਰੂਪ ਵਿੱਚ ਸਾਜਣ ਵਿੱਚ ਸਹਾਈ ਹੋਣਗੇ।  ਸਿਆਣਪ ਅਤੇ ਮੂਰਖਤਾ ਵਿੱਚਲੀ ਬਹਿਸ ਲਗਾਤਾਰ ਵਧਦੀ ਜਾ ਰਹੀ ਸੀ। ਉਨ੍ਹਾਂ ਦੋਹਾ ਦੀ ਬਹਿਸ ਤੋ ਤੰਗ ਆ ਕੇ ਮੀਟਿੰਗ ਦੀ ਅਗਵਾਈ ਕਰਨ ਵਾਲੀ ਸਕਤੀ ਨੇ ਕਿਹਾ ਕਿ ਤੁਹਾਡੇ ਦੋਹਾ ਦੇ ਪੱਖ ਆਪੋ ਆਪਣੀ ਜਗ੍ਹਾਂ ਠੀਕ ਨੇ । ਪਰ ਤੁਹਾਡਾ ਇਹ ਵਰਤਾਰਾ ਜੋ ਤੁਸੀ ਇਸ ਜਗ੍ਹਾਂ ਤੇ ਕਰ ਰਹੇ ਹੋ । ਉਹ ਅਸਹਿਣ ਯੋਗ ਹੈ । ਜਿਸ ਨਾਲ ਸਾਨੂੰ ਬਹੁਤ ਨਿਰਾਸ਼ਾ ਹੋਈ ਹੈ। ਹੁਣ ਤੁਹਾਡੀ ਦੋਹਾ ਦੀ ਸਜਾਂ ਇਹ ਹੈ ਕਿ ਸ੍ਰਿਸਟੀ ਦੀ ਸਾਜਨਾ ਵਿੱਚ ਤੁਹਾਡੀ ਦੋਹਾ ਦੀ ਹੀ ...