punjabi short story

ਬਹਿਸ
ਸਮੇਂ ਦੀ ਸੁਰੂਆਤ ਦੇ ਤਰੁੰਤ ਬਾਅਦ ਹੀ ਇਸ ਸ੍ਰਿਸਟੀ ਨੂੰ ਸਾਜਣ ਲਈ ਕੁਝ ਸਕਤੀਆ ਦੀ ਇੱਕ ਮੀਟਿੰਗ ਹੋਈ। ਉਸੇ ਹੀ ਮੀਟਿੰਗ ਵਿੱਚ ਸਿਆਣਪ ਅਤੇ ਮੂਰਖਤਾ ਨੂੰ ਵੀ ਉਚੇਚੇ ਤੌਰ ਤੇ ਸੱਦਾ ਦਿੱਤਾ ਗਿਆ। ਮੀਟਿੰਗ ਵਿੱਚ ਜਦੋ ਇੰਨ੍ਹਾਂ ਦੋਹਾ ਦਾ ਸਾਹਮਣਾ ਹੋਇਆ ਤਾ ਇੰਨ੍ਹਾਂ ਦੋਹਾ ਵਿੱਚ ਇਹ ਬਹਿਸ ਛਿੜ ਪਈ ਕਿ ਸ੍ਰਿਸਟੀ ਦੀ ਸਾਜਣਾਂ ਵਿੱਚ ਅਹਿਮੀਅਤ ਕਿਸ ਦੀ ਵਧੇਰੇ ਹੋਣੀ ਚਾਹੀਦੀ ਹੈ।
ਸਿਆਪਣ ਨੇ ਸਿਆਣਾ ਜਵਾਬ ਦਿੰਦਿਆ ਕਿਹਾ ਕਿ ਹਰ ਉਹ ਫੈਸਲਾ ਇਸ ਸ੍ਰਿਸਟੀ ਦਾ ਸਾਜਣਾ ਸੁਚੱਜੇ ਢੰਗ ਨਾਲ ਕਰੇਗਾ । ਜਿਸ ਨੂੰ ਲੈਣ ਵਿੱਚ ਸਿਆਣਪ ਵਰਤੀ ਜਾਵੇਗੀ। 
ਸਿਆਣਪ ਦਾ ਇਹ ਵਿਚਾਰ ਸੁਣ ਮੂਰਖਤਾਂ ਨੇ ਕਿਹਾ ਕਿ ਸਿਆਣਪ ਸ੍ਰਿਸਟੀ ਨੂੰ ਤੋਲ-ਮੋਲ ਦੀਆ ਜੰਜੀਰਾ ਵਿੱਚ ਜਕੜ ਕੇ ਸਾਜਣਾ ਚਾਹੁੰਦੀ ਹੈ। ਮੂਰਖਤਾਂ ਵਿੱਚੋ ਹੀ ਨਵੇ ਵਿਚਾਰ ਉਪਜਦੇ ਨੇ ਜੋੋ ਕਿ ਇਸ ਸ੍ਰਿਸਟੀ ਨੂੰ ਸਹੀ ਰੂਪ ਵਿੱਚ ਸਾਜਣ ਵਿੱਚ ਸਹਾਈ ਹੋਣਗੇ।
 ਸਿਆਣਪ ਅਤੇ ਮੂਰਖਤਾ ਵਿੱਚਲੀ ਬਹਿਸ ਲਗਾਤਾਰ ਵਧਦੀ ਜਾ ਰਹੀ ਸੀ। ਉਨ੍ਹਾਂ ਦੋਹਾ ਦੀ ਬਹਿਸ ਤੋ ਤੰਗ ਆ ਕੇ ਮੀਟਿੰਗ ਦੀ ਅਗਵਾਈ ਕਰਨ ਵਾਲੀ ਸਕਤੀ ਨੇ ਕਿਹਾ ਕਿ ਤੁਹਾਡੇ ਦੋਹਾ ਦੇ ਪੱਖ ਆਪੋ ਆਪਣੀ ਜਗ੍ਹਾਂ ਠੀਕ ਨੇ । ਪਰ ਤੁਹਾਡਾ ਇਹ ਵਰਤਾਰਾ ਜੋ ਤੁਸੀ ਇਸ ਜਗ੍ਹਾਂ ਤੇ ਕਰ ਰਹੇ ਹੋ । ਉਹ ਅਸਹਿਣ ਯੋਗ ਹੈ । ਜਿਸ ਨਾਲ ਸਾਨੂੰ ਬਹੁਤ ਨਿਰਾਸ਼ਾ ਹੋਈ ਹੈ। ਹੁਣ ਤੁਹਾਡੀ ਦੋਹਾ ਦੀ ਸਜਾਂ ਇਹ ਹੈ ਕਿ ਸ੍ਰਿਸਟੀ ਦੀ ਸਾਜਨਾ ਵਿੱਚ ਤੁਹਾਡੀ ਦੋਹਾ ਦੀ ਹੀ ਬਰਾਬਰ ਦੀ ਹਿੱਸੇਦਾਰੀ ਹੋਵੇਗੀ । ਪਰ ਸਿਆਣਪ ਵੱਲੋ ਕੀਤੇ ਯਤਨਾਂ ਦਾ ਸਿਹਰਾ ਮੂਰਖਤਾ ਦੇ ਸਿਰ ਬੱਝੇਗਾ ਤੇ ਮੂਰਖਤਾ ਵੱਲੋ ਕੀਤੇ ਯਤਨਾਂ ਦਾ ਸਿਆਣਪ ਸਿਰ । ਅੰਤ ਉਸ ਸਕਤੀ ਨੇ ਇਹ ਕਹਿ ਸਾਰੀ ਬਹਿਸ ਖਤਮ ਕਰ ਦਿੱਤੀ ਕਿ ਹੁਣ ਤੋ ਤੁਸੀ ਇੱਕ ਦੂਜੇ ਦੇ ਨਾਵਾਂ ਦੇ ਨਾਲ ਹੀ ਜਾਣੇ ਜਾਓਗੇ। 
ਹਰਮਨ

 

Comments

Popular posts from this blog

ਸਿਆਹੀ ਦੇ ਦਾਗ (ਕਹਾਣੀ)